Punjabi Shayari Portal

Largest Punjabi Shayari Collection from Love Shayari, Romantic Shayari, Funny Shayari, 2 Lines Shayari, Sad Shayari, Dosti Yaari shayari and many More!

1 2 3 4 5 6 7 8 9 10 11 12 ... 124

ਫੇਸ੍ਬੂਕ ਦੇ ਮਥੇ ਲੱਗਣਾ ਪੈਂਦਾ ਏ Punjabi Self Written Shayari

ਉਸਦੇ ਮੈਸੇਜ ਦੀ, ਉਡੀਕ ਜਿਹੀ ਕਰਕੇ ਹੀ,
ਫੇਸ੍ਬੂਕ ਦੇ ਮਥੇ ਲੱਗਣਾ ਪੈਂਦਾ ਏ,
ਕਿੱਤੇ ਭੁੱਲ ਭੁੱਲੇਖੇ ਮੈਨੂੰ ਵੀ search ਕਰਦੀ ਹੋਊ
ਤਾਹੀਓਂ ਮੈਨੂੰ ਬਟਨ ਇਹ ਦਬਣਾ ਪੈਂਦਾ ਏ……

ਮੇਰੀਆਂ ਮਿਸ ਕਰਾਕੇ ਸਾਰੀਆਂ ਕਲਾਸਾਂ ਜੀ,
ਓਹ ਬਣ ਕੇ ਬਹਿ ਗਈ teacher ਨਵੇ ਜਵਾਕਾਂ ਦੀ,
ਜਵਾਕਾਂ ਵਾਲੀ ਆਦਤ ਨਹੀਓਂ ਜਾਂਦੀ ਏ,
ਰੋਜ਼ ਫੋਟੋਆਂ ਬਦਲ ਬਦਲ ਕੇ ਲਾਂਦੀ ਏ,
ਤੰਗ ਬਥੇਰਾ ਕਰਦੀ ਏ ਅੱਜ ਵੀ ਮੈਨੂੰ,
ਜੇਰਾ ਲਾਕੇ, ਓਹਨੁ, ਲਭਣਾ ਪੈਂਦਾ ਏ…

ਉਸਦੇ ਮੈਸੇਜ ,ਦੀ ਉਡੀਕ ਜਿਹੀ ਕਰਕੇ ਹੀ,
ਫੇਸ੍ਬੂਕ ਦੇ ਮਥੇ ਲੱਗਣਾ ਪੈਂਦਾ ਏ……

ਸਕੂਲ ਟੈਮ ਤੋ ਬੜੀ addicted ਜੇਹੀ ਰਹੀ,
ਹੁਣ ਕਹਿੰਦੀ ਸੀ I am addicted to FB,
ਆਪ ਤਾਂ ਸੁਣਿਆ ਜਾਕੇ ਬਹਿ ਗਈ ਹੋਰਾਂ ਕੋਲ,
harry singh ਬਣਾ ਗਈ ਤੂੰ ਨਿਤ ਦਾ ਐਬੀ,
ਤੈਨੂੰ ਹਸਦਿਆਂ ਵੇਖਣ ਲਈ ਮੇਰੇ ਸੁਫਨਿਆਂ ਵਿਚ,
ਰੋਜ਼ ਗਲਾ ਦਾਰੂ ਦਾ ਦਬਣਾ ਪੈਂਦਾ ਏ…….

ਉਸਦੇ ਮੈਸੇਜ ,ਦੀ ਉਡੀਕ ਜਿਹੀ ਕਰਕੇ ਹੀ,
ਫੇਸ੍ਬੂਕ ਦੇ ਮਥੇ ਲੱਗਣਾ ਪੈਂਦਾ ਏ……

ਜਾਂਦੀ ਵਾਰੀ ਬੜੇ ਪਿਆਰ ਨਾਲ ਕਹਿ ਗਈ ਜੀ,
friend ਰਹਾਂਗੇ ,ਕਹਿ ਕੇ ਜਾਨ ਕੱਡ ਲੈ ਗਈ ਜੀ,
ਓਹਦੇ ਵਾਸਤੇ ਕਿੰਨਾ ਸੌਖਾ ਕਹਿਣਾ ਏ,
ਮੈਨੂੰ ਸਾਰੀ ਉਮਰੇ ਰੋਣਾ ਪੈਣਾ ਏ,
ਸਮਝ ਜਵੇ ਕਿਤੇ ਅੱਜ ਵੀ, ਮੇਰੇ ਜਜਬਾਤਾ ਨੂੰ,
ਬੱਸ ਤਾਹਿਓਂ ਕੌੜਾ ਰੀਠਾ ਚੱਬਣਾ ਪੈਂਦਾ ਏ,

ਉਸਦੇ ਮੈਸੇਜ ,ਦੀ ਉਡੀਕ ਜਿਹੀ ਕਰਕੇ ਹੀ,
ਫੇਸ੍ਬੂਕ ਦੇ ਮਥੇ ਲੱਗਣਾ ਪੈਂਦਾ ਏ……

by- harmindersingh6814

ਕਟਦੀ ਨਹੀਂ ਇਹ ਜ਼ਿੰਦਗੀ ਹੁਣ ਤੇਰੇ ਬਿਨਾਂ Punjabi Self Written Shayari

ਇੱਕ   ਵਾਰ    ਕਰਕੇ     ਇਤਬਾਰ   ਲਿਖ   ਦੇ,
ਕਿੰਨਾ   ਹੈ   ਮੇਰੇ   ਨਾਲ    ਪਿਆਰ   ਲਿਖ   ਦੇ,
ਕਟਦੀ  ਨਹੀਂ  ਇਹ  ਜ਼ਿੰਦਗੀ   ਹੁਣ  ਤੇਰੇ  ਬਿਨਾਂ,
ਕਿੰਨਾ     ਹੋਰ    ਕਰਾਂ    ਇੰਤਜ਼ਾਰ    ਲਿਖ   ਦੇ….j@$$

by- jass_cancerian

Punjabi Shayari Portal © 2014 Hello Guests !Join Our Punjabi Shayari Forum to Submit Your Shayari Under Your Name!